Citation Presented to Er. Baldev Singh Sran Ex-CMD PSPCL, Ex-President PSEB Engineers' Association
ਸਤਿਕਾਰਯੋਗ ਇੰਜ. ਬਲਦੇਵ ਸਿੰਘ ਸਰਾਂ ਜੀ
ਆਪ ਦੀ ਉੱਚ ਦੁਮਾਲੜੀ ਸ਼ਖ਼ਸੀਅਤ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਮੁਖੀ ਹੁੰਦਿਆਂ ਜਿਸ ਤਰ੍ਹਾਂ ਇਸ ਅਹੁਦੇ ਦੇ ਵਕਾਰ ਅਤੇ ਸ਼ਾਨ ਨੂੰ ਉੱਚਾ ਕੀਤਾ, ਕਾਰਗੁਜ਼ਾਰੀ ਦੇ ਆਹਲਾ ਮਿਆਰ ਸਥਾਪਤ ਕੀਤੇ ਅਤੇ ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਦੇ ਪਾਤਰ ਬਣੇ ਉਸ ਦਾ ਪੀ.ਐੱਸ.ਈ.ਬੀ ਇੰਜੀਨੀਅਰਜ਼ ਐਸੋਸੀਏਸ਼ਨ ਦਿਲੀ ਮਾਣ ਮਹਿਸੂਸ ਕਰਦੀ ਹੈ। ਆਪ ਦੀ ਕਾਰਜ ਸ਼ੈਲੀ ਅਤੇ ਕਾਰਜ ਕੁਸ਼ਲਤਾ ਐਸੋਸੀਏਸ਼ਨ ਦੇ ਅਨੁਮਾਨ, ਸੋਚ, ਆਸ ਅਤੇ ਮੰਗ ਤੋਂ ਵੀ ਉਪਰਲੇ ਪੱਧਰ ਦੀ ਰਹੀ। ਆਪ ਨੇ ਸਿਰੜ, ਸਿਦਕ ਅਤੇ ਮਿਹਨਤ ਨਾਲ ਸਾਨੂੰ ਪ੍ਰੇਰਨਾ ਦੇਣ ਵਾਲੇ ਆਪਣੇ ਚਾਨਣ ਮੁਨਾਰੇ ਵਰਗੇ ਨਾਇਕਤਵ ਨੂੰ ਜਿਸ ਤਰ੍ਹਾਂ ਸਿਰਜਿਆ ਹੈ ਉਸ ਲਈ ਅਸੀਂ ਹਮੇਸ਼ਾ ਆਪ ਦੇ ਰਿਣੀ ਰਹਾਂਗੇ।
ਕੰਪਨੀ ਵਿਚ ਇੰਜੀਨੀਅਰਾਂ ਅਤੇ ਹੋਰ ਕਰਮਚਾਰੀਆਂ ਲਈ ਕੰਮ ਕਰਨ ਦੀਆਂ ਹਾਲਤਾਂ ਅਤੇ ਬਿਜਲੀ ਖਪਤਕਾਰ ਸੇਵਾਵਾਂ ਨੂੰ ਸੁਧਾਰਨ ਦੀ ਪ੍ਰਕਿਰਿਆ ਨੂੰ ਇਕੋ ਜਿੰਨੀ ਸ਼ਿੱਦਤ ਨਾਲ ਅਗਰਸਰ ਕਰਕੇ ਆਪ ਨੇ ਆਪਣੀ ਸੰਤੁਲਿਤ ਪਹੁੰਚ ਦਾ ਪ੍ਰਗਟਾਵਾ ਕੀਤਾ ਹੈ। ਅਸੰਭਵ ਲਗਦੇ ਕੰਮ, ਜਿਵੇਂ ਵਿਸਰੇ ਹੋਏ ਬਹੁਮੁੱਲੇ ਸ਼ਾਹਪੁਰ ਕੰਡੀ ਪਣ-ਬਿਜਲੀ ਪ੍ਰਜੈਕਟ ਨੂੰ ਅਗਾਂਹ ਤੋਰਨ, ਬਿਜਲੀ ਦੀ ਅਤਿ ਗੁੰਝਲਦਾਰ ਮੰਡੀ 'ਚੋਂ ਪੰਜਾਬ ਲਈ ਕਿਫ਼ਾਇਤੀ ਬਿਜਲੀ ਖਰੀਦ ਕਰਨ, ਉੱਚ ਅਹੁਦਿਆਂ ਤੇ ਬਿਰਾਜਮਾਨ ਪ੍ਰਭਾਵਸ਼ਾਲੀ ਲੋਕਾਂ ਨੂੰ ਬਿਜਲੀ ਦੀ ਨਜਾਇਜ਼ ਵਰਤੋਂ ਤੋਂ ਰੋਕਣ ਆਦਿ ਨੂੰ ਸੰਭਵ ਬਣਾ ਕੇ ਆਪਣੀ ਅਸਰਦਾਰੀ ਦੀ ਛਾਪ ਛੱਡੀ ਹੈ। ਆਪ ਭ੍ਰਿਸ਼ਟਾਚਾਰ ਅਤੇ ਇਸ ਦੇ ਦੂਸਰੇ ਰੂਪਾਂ ਜਿਵੇਂ ਦਿਵਾਲੀ ਤੋਹਫੇ, ਸਿਕਿਉਰਟੀ ਗਾਰਦਾਂ ਅਤੇ ਪਰਿਵਾਰਕ ਲਿਹਾਜ਼ਦਾਰੀਆਂ ਪਾਲਣ ਵਾਲੇ ਕਸੂਤੇ ਸੱਭਿਆਚਾਰ ਨੁੰ ਮੇਟਣ ਲਈ ਮਹਿਜ਼ ਉਪਦੇਸ਼ਕ ਨਹੀਂ ਬਣੇ ਸਗੋਂ ਉਸ ਲਈ ਆਪ ਮਿਸਾਲ ਬਣ ਕੇ ਕੰਪਨੀ ਵਿਚ ਪ੍ਰਭਾਵਸ਼ਾਲੀ ਪ੍ਰੇਰਨਾ ਦਾ ਸੰਚਾਰ ਕੀਤਾ।
ਮੁਸ਼ਕਲ ਹਾਲਤਾਂ ਨੂੰ ਪਾਰ ਕਰਨ ਦੇ ਅੰਦਾਜ਼ ਤੋਂ ਮਨੁੱਖ ਦੀ ਸਮਰੱਥਾ ਤੇ ਸੋਝੀ ਦਾ ਅਤੇ ਹੱਥ ਆਈ ਤਾਕਤ ਨੂੰ ਵਰਤਣ ਦੇ ਢੰਗ ਤੋਂ ਉਸ ਦੇ ਇਮਾਨ ਅਤੇ ਚਰਿਤਰ ਦਾ ਪਤਾ ਲੱਗਦਾ ਹੈ। ਆਪ ਨੇ ਆਪਣੇ ਦੋ ਸਾਲ ਦੇ ਸੰਖੇਪ ਜਿਹੇ ਕਾਰਜਕਾਲ ਦੌਰਾਨ ਮੁਸ਼ਕਲਾਂ ਵਿਚੋਂ ਲੰਘਦਿਆਂ ਅਤੇ ਆਪਣੇ ਅਹੁਦੇ ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਿਸ ਸਮਰੱਥਾ, ਸੋਝੀ, ਇਮਾਨ ਅਤੇ ਚਰਿਤਰ ਦਾ ਪ੍ਰਗਟਾਵਾ ਕੀਤਾ ਹੈ ਉਸ ਨਾਲ ਜਨਤਕ ਤੌਰ 'ਤੇ ਉੱਘੜੀ ਆਪ ਦੀ ਉੱਚੀ ਅਤੇ ਸੁੱਚੀ ਸ਼ਖ਼ਸੀਅਤ ਨੂੰ ਨਤਮਸਤਕ ਹੋ ਕੇ ਪੀ.ਐੱਸ.ਈ.ਬੀ ਇੰਜੀਨੀਅਰਜ਼ ਐਸੋਸੀਏਸ਼ਨ ਬਹੁਤ ਤਸੱਲੀ ਮਹਿਸੂਸ ਕਰਦੀ ਹੈ। ਆਪ ਨੇ ਜਿੰਨੇ ਜੋਸ਼ ਅਤੇ ਪ੍ਰਭਾਵ ਨਾਲ ਆਪਣੇ ਅਹੁਦੇ ਦੀ ਜਿੰਮੇਵਾਰੀ ਨਿਭਾਈ ਓਨੇ ਹੀ ਸਲੀਕੇ ਅਤੇ ਸਵੈਮਾਨ ਨਾਲ ਇਸ ਤੋਂ ਵਦਾਇਗੀ ਲਈ। ਪੰਜਾਬ ਦੇ ਹਰਮਨ ਪਿਆਰੇ ਸ਼ਾਇਰ ਸੁਰਜੀਤ ਪਾਤਰ ਦਾ ਕਥਨ